Absolute News Manager Demo/absolutenm/demo/DEMO For Absolute News ManagerTest$$HEADLINE$$]]>/absolutenm/demo/templates/?z=0&a=50Fri, 08 Apr 2011 00:00:00 GMTwelcome to india


ਸ਼ਾਹਕੋਟ,18ਮਾਰਚ(ਸੁਖਦੀਪ ਸਿੰਘ ਸਚਦੇਵਾ/ਅਰੁਣ ਚੋਪੜਾ) ਮਿਸਪਲ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਕੀਤੀ ਜਾ ਰਹੀ ਹੜਤਾਲ ਅੱਜ 12ਵੇਂ ਦਿਨ ਵੀ ਜਾਰੀ ਰਹੀ। ਜਿਸ ਦੌਰਾਨ ਮਿਸਪ 

ਲ ਸਫ਼ਾਈ ਸੇਵਕ ਐਸੋਸੀਏਸ਼ਨ ਅਤੇ ਮਿ

ਸਪਲ ਇੰਪਲਾਈਜ਼ ਐਸੋਸੀਏਸ਼ਨ (ਰਜਿ.) ਸ਼ਾਹਕੋਟ ਵੱਲੋਂ ਨਗਰ ਪੰਚਾਇਤ ਦਫ਼ਤਰ ਤੋਂ ਮੁੱਖ ਮੰਤਰੀ ਦੀ ਅਰਥੀ ਮੋਢਿਆਂ ਤੇ ਚੁੱਕ ਕੇ ਘੁਮਾਉਣ ਤੋਂ ਬਾਅਦ ਜੀ.ਟੀ. ਰੋਡ 

ਉੱਪਰ ਪਿਆਟਾ ਸਿਆ

ਪਾ ਕਰਦੇ ਹੋਏ ਅੱਗ ਲਗਾਈ।ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ 

ਕਿ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਮੰਤਰੀ ਮਨੋਰੰਜਨ ਕਾਲੀਆ ਵੱਲੋਂ ਬੀਤੇ ਦਿਨੀ ਆਗੂਆਂ ਨੂੰ  ਗੱਲਬਾਤ ਲਈ ਸੱਦ ਕੇ ਉਨ੍ਹਾਂ ਦੀਆਂ ਮੰਗਾਂ ਨਾ ਮੰਨਣ ਦਾ ਤਿੱਖਾ ਰੋਸ ਪ੍ਰਗਟ ਕੀਤਾ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਕਿਹਾ ।ਆਗੂਆਂ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਮਿਸਪਲ ਕਰਮਚਾਰੀਆਂ ਦੀਆਂ 

ਮੰਗਾਂ ਪੂਰੀ 

ਤਰਾਂ ਨਹੀਂ ਮੰਨਦੀ, ਉਦੋਂ ਤੱਕ ਹੜਤਾਲ ਇਸੇ ਤਰਾਂ ਜਾਰੀ ਰਹੇਗੀ ਅਤੇ ਮੰਗਾਂ ਨਾ ਮੰਨਣ ਤੱਕ ਵਾਟਰ ਸਪਲਾਈ ਵੀ ਬੰਦ ਕਰਨ ਲਈ ਮਜ਼ਬੂਰ ਹੋਣਾ ਪਵੇਗਾ ।ਨਗਰ ਪੰਚਾਇਤ ਸ਼ਾਹਕੋਟ ਦੇ ਕਰਮਚਾਰੀਆਂ ਦੇ ਹੱਕ ਵਿੱਚ ਅੱਜ ਵੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਅਤੇ ਸਵੈ-ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਮਿਸਪਲ ਕਰਮਚਾਰੀਆਂ ਨੂੰ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ । ਆਗੂ ਨੇ ਸਰਕਾਰ ਨੂੰ ਤਾੜਨਾ ਕੀਤੀ ਕਿ ਮਿਸਪਲ ਕਾਮਿਆਂ ਦੀ ਮੰਗਾਂ ਫੌਰੀ ਤੌਰ ਤੇ ਸਵੀਕਾਰ ਕੀਤੀਆਂ ਜਾਣ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਨਵਨੀਤ ਪ੍ਰਕਾਸ਼, ਤਰਸੇਮ ਲਾਲ ਕਲਿਆਣ, ਵਿਜੈ ਕੁਮਾਰ, ਰਸ਼ੀਦ ਮਸੀਹ, ਦਵਿੰਦਰ ਸਿੰਘ ਆਹਲੂਵਾਲੀਆ, ਜਰਨੈਲ ਸਿੰਘ, ਕਰਨੈਲ ਸਿੰਘ, ਕੁਲਵੰਤ ਸਿੰਘ, ਨਰੇਸ਼ ਕੁਮਾਰ, ਕਰਮ ਸਿੰਘ ਘਾਰੂ ਆਦਿ ਸ਼ਾਮਲ ਸਨ। 

]]>
/absolutenm/demo/templates/?z=0&a=35Sat, 19 Mar 2011 00:00:00 GMT